ਸਮੱਗਰੀ 'ਤੇ ਜਾਓ
  • ਹੋਮ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋਕਨੈਕਟ ਰਹੋਕਮਿਊਨਿਟੀ ਬਣਾਓਆਪਣੇ ਆਪ ਨੂੰ ਵਿਅਕਤ ਕਰੋਕਾਰੋਬਾਰ ਲਈ WhatsApp
  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
ਡਾਊਨਲੋਡ ਕਰੋ
ਸੇਵਾ ਦੀਆਂ ਸ਼ਰਤਾਂ2023 © WhatsApp LLC
WhatsApp ਦਾ ਮੁੱਖ ਪੰਨਾWhatsApp ਦਾ ਮੁੱਖ ਪੰਨਾ
    • ਨਿੱਜੀ ਤੌਰ 'ਤੇ ਸੁਨੇਹਾ ਭੇਜੋ

      ਸਿਰੇ ਤੋਂ ਸਿਰੇ ਤੱਕ ਇੰਕ੍ਰਿਪਸ਼ਨ ਅਤੇ ਪਰਦੇਦਾਰੀ ਨਿਯੰਤਰਨ

    • ਕਨੈਕਟ ਰਹੋ

      ਦੁਨੀਆ ਭਰ ਵਿੱਚ ਆਪਣੇ ਗਾਹਕਾਂ ਤੱਕ ਪਹੁੰਚੋ।

    • ਕਮਿਊਨਿਟੀ ਬਣਾਓ

      ਗਰੁੱਪ ਦੀਆਂ ਗੱਲਬਾਤਾਂ ਨੂੰ ਆਸਾਨ ਬਣਾਇਆ ਗਿਆ।

    • ਆਪਣੇ ਆਪ ਨੂੰ ਵਿਅਕਤ ਕਰੋ

      ਇਸਨੂੰ ਸਟਿੱਕਰਾਂ, ਵੌਇਸ, GIF ਅਤੇ ਹੋਰ ਦੂਸਰੇ ਢੰਗਾਂ ਨਾਲ ਕਹੋ।

    • WhatsApp ਕਾਰੋਬਾਰ

      ਕਿਤੋਂ ਵੀ ਆਪਣੇ ਗਾਹਕਾਂ ਤੱਕ ਪਹੁੰਚੋ।

  • ਪਰਦੇਦਾਰੀ
  • ਮਦਦ ਕੇਂਦਰ
  • ਬਲੌਗ
WhatsApp Webਡਾਊਨਲੋਡ ਕਰੋ
WhatsApp ਬਲੌਗ

ਸਾਡੀ ਅੱਪਡੇਟ ਬਾਰੇ ਹੋਰ ਜਾਣਕਾਰੀ

ਅੱਜ ਅਸੀਂ ਤੁਹਾਡੇ ਨਾਲ ਸਾਡੀ ਨਵੀਂ ਯੋਜਨਾ ਸਾਂਝੀ ਕਰ ਰਹੇ ਹਾਂ ਕਿ ਅਸੀਂ WhatsApp ਦੇ ਵਰਤੋਂਕਾਰਾਂ ਨੂੰ ਸਾਡੀਆਂ 'ਸੇਵਾ ਦੀਆਂ ਸ਼ਰਤਾਂ' ਅਤੇ 'ਪਰਦੇਦਾਰੀ ਨੀਤੀ' ਦੀ ਜਾਂਚ-ਪੜਤਾਲ ਕਰਨ ਲਈ ਕਿਵੇਂ ਕਹਾਂਗੇ। ਅਸੀਂ ਜਾਣਦੇ ਹਾਂ ਕਿ ਇਸ ਅੱਪਡੇਟ ਦੇ ਬਾਰੇ ਕਈ ਗਲਤ ਅਫਵਾਹਾਂ ਫੈਲੀਆਂ ਹੋਈਆਂ ਹਨ ਅਤੇ ਇਹਨਾਂ ਅਫਵਾਹਾਂ ਨੂੰ ਦੂਰ ਕਰਨ ਲਈ ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ।

ਤੁਹਾਨੂੰ ਯਾਦ ਦਵਾ ਦਈਏ ਕਿ ਅਸੀਂ WhatsApp ਉੱਤੇ ਕਾਰੋਬਾਰਾਂ ਦੇ ਨਾਲ ਚੈਟ ਜਾਂ ਖਰੀਦਦਾਰੀ ਕਰਨ ਦੇ ਨਵੇਂ ਤਰੀਕੇ ਤਿਆਰ ਕਰ ਰਹੇ ਹਾਂ। ਇਸ ਫੀਚਰ ਦੀ ਵਰਤੋਂ ਕਰਨਾ ਜਾਂ ਨਾ ਕਰਨਾ ਪੂਰੀ ਤਰ੍ਹਾਂ ਤੁਹਾਡੀ ਇੱਛਾ ਉੱਤੇ ਨਿਰਭਰ ਕਰਦਾ ਹੈ। ਨਿੱਜੀ ਸੁਨੇਹੇ ਹਮੇਸ਼ਾ ਵਾਂਗ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਰਹਿਣਗੇ, ਇਸ ਲਈ WhatsApp, ਨਾ ਹੀ ਉਹਨਾਂ ਨੂੰ ਪੜ੍ਹ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ।

ਅਸੀਂ ਇਸ ਬਾਰੇ ਪੂਰਾ ਸੋਚ-ਵਿਚਾਰ ਕੀਤਾ ਹੈ ਕਿ ਅਸੀਂ ਕਿਵੇਂ ਇਸ ਅਨੁਭਵ ਨੂੰ ਬਿਹਤਰ ਬਣਾ ਸਕਦੇ ਸੀ। ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਨੂੰ ਇਹ ਪਤਾ ਹੋਵੇ ਕਿ ਪਿਛਲੇ ਲੰਮੇ ਸਮੇਂ ਤੋਂ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਨੂੰ ਕਾਇਮ ਰੱਖਣ ਲਈ ਅਸੀਂ ਕਿੰਨੀ ਮਿਹਨਤ ਕੀਤੀ ਹੈ ਅਤੇ ਇੰਨਾ ਹੀ ਨਹੀਂ, ਅਸੀਂ ਲੋਕਾਂ ਨੂੰ ਯਕੀਨ ਦਵਾਉਣਾ ਚਾਹੁੰਦੇ ਹਾਂ ਕਿ ਉਹਨਾਂ ਦੀ ਪਰਦੇਦਾਰੀ ਦੀ ਰੱਖਿਆ ਕਰਨ ਲਈ ਅਸੀਂ ਪੂਰੀ ਤਰ੍ਹਾਂ ਵਚਨਬੱਧ ਹਾਂ। ਅੱਜ-ਕੱਲ੍ਹ ਅਸੀਂ WhatsApp ਦੇ ਸਟੇਟਸ ਫੀਚਰ ਰਾਹੀਂ ਵੀ ਆਪਣੇ ਵਰਤੋਂਕਾਰਾਂ ਤੱਕ ਸਾਡੇ ਅਸੂਲਾਂ ਅਤੇ WhatsApp ਦੀਆਂ ਅੱਪਡੇਟਾਂ ਬਾਰੇ ਜਾਣਕਾਰੀ ਪਹੁੰਚਾ ਰਹੇ ਹਾਂ ਅਤੇ ਅੱਗੇ ਵੀ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਉਣ ਲਈ ਅਸੀਂ ਇਹ ਕਰਦੇ ਰਹਾਂਗੇ।

ਆਉਣ ਵਾਲੇ ਕੁਝ ਹਫ਼ਤਿਆਂ ਵਿੱਚ, ਅਸੀਂ WhatsApp ਵਿੱਚ ਇੱਕ ਬੈਨਰ ਦਿਖਾਵਾਂਗੇ, ਜਿਸ ਵਿੱਚ ਦਿੱਤੀ ਜਾਣਕਾਰੀ ਨੂੰ ਲੋਕ ਆਪਣੀ ਸਹੂਲਤ ਅਨੁਸਾਰ ਪੜ੍ਹ ਸਕਦੇ ਹਨ। ਲੋਕਾਂ ਵਿੱਚ ਫੈਲੀਆਂ ਗਲਤ-ਫਹਿਮੀਆਂ ਨੂੰ ਦੂਰ ਕਰਨ ਲਈ ਅਸੀਂ ਬੈਨਰ ਵਿੱਚ ਹੋਰ ਜਾਣਕਾਰੀ ਵੀ ਸ਼ਾਮਲ ਕੀਤੀ ਹੈ। ਅੰਤ ਵਿੱਚ, ਅਸੀਂ ਲੋਕਾਂ ਨੂੰ ਇਹ ਯਾਦ ਕਰਵਾਉਣਾ ਸ਼ੁਰੂ ਕਰਾਂਗੇ ਕਿ WhatsApp ਦੀ ਵਰਤੋਂ ਕਰਦੇ ਰਹਿਣ ਲਈ ਉਹ ਇਹਨਾਂ ਅੱਪਡੇਟਾਂ ਦੀ ਜਾਂਚ-ਪੜਤਾਲ ਕਰਨ ਅਤੇ ਇਹਨਾਂ ਨੂੰ ਸਵੀਕਾਰ ਕਰਨ।

ਸਾਨੂੰ ਲੱਗਦਾ ਹੈ ਕਿ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ WhatsApp ਨੂੰ ਮੁਫ਼ਤ ਵਿੱਚ ਕਿਵੇਂ ਮੁਹੱਈਆ ਕਰ ਰਹੇ ਹਾਂ। ਹਰ ਰੋਜ਼ ਲੱਖਾਂ ਲੋਕ WhatsApp ਉੱਤੇ ਕਿਸੇ ਨਾ ਕਿਸੇ ਕਾਰੋਬਾਰ ਦੇ ਨਾਲ ਚੈਟ ਕਰਦੇ ਹਨ ਕਿਉਂਕਿ ਫ਼ੋਨ ਕਾਲ ਕਰਨ ਜਾਂ ਈਮੇਲ ਭੇਜਣ ਨਾਲੋਂ ਇਹ ਕਿਤੇ ਵੱਧ ਸੌਖਾ ਹੈ। WhatsApp ਉੱਤੇ ਗਾਹਕ ਸੇਵਾ ਪ੍ਰਦਾਨ ਕਰਨ ਲਈ ਅਸੀਂ ਕਾਰੋਬਾਰਾਂ ਤੋਂ ਫੀਸ ਲੈਂਦੇ ਹਾਂ - ਲੋਕਾਂ ਤੋਂ ਨਹੀਂ। ਖਰੀਦਦਾਰੀ ਵਾਲੇ ਕੁਝ ਫੀਚਰਾਂ ਵਿੱਚ Facebook ਵੀ ਸ਼ਾਮਲ ਹੁੰਦਾ ਹੈ ਤਾਂ ਜੋ ਕਾਰੋਬਾਰ ਸਾਰੀਆਂ ਐਪਾਂ ਵਿੱਚਕਾਰ ਆਪਣੇ ਉਤਪਾਦਾਂ/ਸਮਾਨ ਦੀ ਸੂਚੀ ਨੂੰ ਵਿਵਸਥਿਤ ਕਰ ਸਕਣ। ਅਸੀਂ ਵੱਧ ਤੋਂ ਵੱਧ ਜਾਣਕਾਰੀ ਸਿੱਧਾ WhatsApp ਵਿੱਚ ਦਿਖਾਉਂਦੇ ਹਾਂ ਤਾਂ ਜੋ ਲੋਕ ਇਹ ਫ਼ੈਸਲਾ ਕਰ ਸਕਣ ਕਿ ਉਹ ਕਾਰੋਬਾਰ ਨਾਲ ਚੈਟ ਕਰਨਾ ਚਾਹੁੰਦੇ ਹਨ ਜਾਂ ਨਹੀਂ।

ਅਸੀਂ ਜਾਣਦੇ ਹਾਂ ਕਿ ਲੋਕ ਇਸ ਵੇਲੇ ਦੂਜੀਆਂ ਐਪਾਂ ਨੂੰ ਅਜ਼ਮਾ ਕੇ ਦੇਖ ਰਹੇ ਹਨ ਕਿ ਉਹਨਾਂ ਵਿੱਚ ਕਿਹੜੀਆਂ ਸਹੂਲਤਾਂ ਉਪਲਬਧ ਹਨ। ਅਸੀਂ ਇਹ ਵੀ ਦੇਖਿਆ ਹੈ ਕਿ ਕੁਝ ਦੂਜੀਆਂ ਐਪਾਂ ਅਜਿਹੇ ਦਾਅਵੇ ਕਰ ਰਹੀਆਂ ਹਨ ਕਿ ਉਹ ਲੋਕਾਂ ਦੇ ਸੁਨੇਹਿਆਂ ਨੂੰ ਨਹੀਂ ਦੇਖ ਸਕਦੀਆਂ ਹਨ - ਲੇਕਿਨ, ਜੇ ਕਿਸੇ ਐਪ ਵਿੱਚ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਉਪਲਬਧ ਨਹੀਂ ਹੈ ਤਾਂ ਇਸਦਾ ਮਤਲਬ ਹੈ ਕਿ ਉਹ ਐਪ ਤੁਹਾਡੇ ਸੁਨੇਹਿਆਂ ਨੂੰ ਪੜ੍ਹ ਸਕਦੀ ਹੈ। ਕਈ ਐਪਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਉਹ ਬਿਹਤਰ ਹਨ ਕਿਉਂਕਿ ਉਹਨਾਂ ਕੋਲ WhatsApp ਨਾਲੋਂ ਵੀ ਘੱਟ ਜਾਣਕਾਰੀ ਹੁੰਦੀ ਹੈ। ਸਾਡਾ ਮੰਨਣਾ ਹੈ ਕਿ ਲੋਕ ਅਜਿਹੀ ਐਪ ਚਾਹੁੰਦੇ ਹਨ ਜੋ ਭਰੋਸੇਯੋਗ ਹੋਣ ਦੇ ਨਾਲ-ਨਾਲ ਸੁਰੱਖਿਅਤ ਵੀ ਹੋਵੇ, ਭਾਵੇਂ ਇਸਦੇ ਲਈ WhatsApp ਨੂੰ ਸੀਮਿਤ ਡਾਟਾ ਨਾਲ ਹੀ ਆਪਣੇ ਫੀਚਰ ਕਿਉਂ ਨਾ ਉਪਲਬਧ ਕਰਵਾਉਣੇ ਪੈਣ। ਅਸੀਂ ਹਮੇਸ਼ਾ ਆਪਣੇ ਫ਼ੈਸਲਿਆਂ ਉੱਤੇ ਗੰਭੀਰਤਾ ਨਾਲ ਵਿਚਾਰ ਕਰਦੇ ਹਾਂ ਅਤੇ ਵੱਧ ਜਾਣਕਾਰੀ ਦੀ ਬਜਾਏ ਅਸੀਂ ਘੱਟ ਜਾਣਕਾਰੀ ਦੇ ਨਾਲ ਹੀ ਇਹਨਾਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਨਵੇਂ ਤਰੀਕਿਆਂ ਦਾ ਵਿਕਾਸ ਕਰਦੇ ਰਹਾਂਗੇ।

ਅਸੀਂ ਦਿਲੋਂ ਉਹਨਾਂ ਸਭ ਦੇ ਧੰਨਵਾਦੀ ਹਾਂ ਜਿਹਨਾਂ ਨੇ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਅਤੇ ਉਹਨਾਂ ਦਾ ਸੰਦੇਹ ਦੂਰ ਕਰਨ ਵਿੱਚ ਸਾਡਾ ਸਾਥ ਦਿੱਤਾ ਹੈ। ਸਾਡਾ 2021 ਦਾ ਸਫ਼ਰ ਹਾਲੇ ਮੁੱਕਿਆ ਨਹੀਂ ਹੈ ਅਤੇ ਅਸੀਂ ਅੱਗੇ ਆਉਣ ਵਾਲੇ ਹਫ਼ਤਿਆਂ ਅਤੇ ਮਹੀਨਿਆਂ ਵਿੱਚ ਤੁਹਾਡੇ ਨਾਲ ਹੋਰ ਕਈ ਚੀਜ਼ਾਂ ਸਾਂਝੀਆਂ ਕਰਨ ਲਈ ਬਹੁਤ ਉਤਸ਼ਾਹੀ ਹਾਂ।

18 ਫਰਵਰੀ, 2021

ਟਵੀਟ ਕਰੋਸਾਂਝਾ ਕਰੋ
ਡਾਊਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋਡਾਊਨਲੋਡ ਕਰੋ
ਅਸੀਂ ਕੀ ਕਰਦੇ ਹਾਂ ਫ਼ੀਚਰਬਲੌਗStoriesਕਾਰੋਬਾਰ ਲਈ
ਅਸੀਂ ਕੌਣ ਹਾਂਸਾਡੇ ਬਾਰੇਕੈਰੀਅਰਬ੍ਰਾਂਡ ਸੈਂਟਰਪਰਦੇਦਾਰੀ
WhatsApp ਵਰਤੋAndroidiPhoneMac/PCWhatsapp Web
ਕੀ ਮਦਦ ਚਾਹੀਦੀ ਹੈ?ਸਾਡੇ ਨਾਲ ਸੰਪਰਕ ਕਰੋਮਦਦ ਕੇਂਦਰਕੋਰੋਨਾਵਾਇਰਸ
ਡਾਊਨਲੋਡ ਕਰੋ

2023 © WhatsApp LLC

ਸੇਵਾ ਦੀਆਂ ਸ਼ਰਤਾਂ