ਫ਼ੀਚਰ
ਕਾਲਿੰਗਮੈਸੇਜਿੰਗਗਰੁੱਪਚੈਨਲMeta AIਸਟੇਟਸਸੁਰੱਖਿਆਪੇਰੈਂਟਲ ਕੰਟਰੋਲ
ਪਰਦੇਦਾਰੀਬਲੌਗਐਪਾਂਮਦਦ ਕੇਂਦਰਕਾਰੋਬਾਰ ਲਈ
ਲੌਗ ਇਨ ਕਰੋ
ਡਾਉਨਲੋਡ ਕਰੋ
ਡਾਉਨਲੋਡ ਕਰੋ
ਬਲੌਗ 'ਤੇ ਵਾਪਸ ਜਾਓ
WhatsApp ਬਲੌਗ

ਪੇਸ਼ ਹੈ ਡੈਸਕਟਾਪ ਤੋਂ ਨਿੱਜੀ ਅਤੇ ਸੁਰੱਖਿਅਤ ਕਾਲਿੰਗ

ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਹੁਣ ਤੁਸੀਂ WhatsApp ਦੀ ਡੈਸਕਟਾਪ ਐਪ ਵਿੱਚ ਨਿੱਜੀ ਅਤੇ ਸੁਰੱਖਿਅਤ ਵਨ-ਟੂ-ਵਨ ਵੌਇਸ ਅਤੇ ਵੀਡੀਓ ਕਾਲ ਦੀ ਸਹੂਲਤ ਦਾ ਅਨੰਦ ਮਾਣ ਸਕਦੇ ਹੋ।

ਪਿਛਲੇ ਸਾਲ ਦੌਰਾਨ ਲੋਕਾਂ ਵਿੱਚ WhatsApp ਉੱਤੇ ਕਾਲ ਕਰਨ ਦੇ ਰੁਝਾਨ ਵਿੱਚ ਕਾਫੀ ਵਾਧਾ ਹੋਇਆ ਹੈ ਅਤੇ ਖਾਸ ਤੌਰ 'ਤੇ ਲੰਮੀਆਂ ਕਾਲਾਂ ਕਰਨ ਵਿੱਚ। ਪਿਛਲੇ ਸਾਲ ਨਵੇਂ ਸਾਲ ਦੇ ਮੌਕੇ, ਸਾਡੇ ਵਰਤੋਂਕਾਰਾਂ ਨੇ WhatsApp ਉੱਤੇ 1.4 ਬਿਲੀਅਨ ਵੌਇਸ ਅਤੇ ਵੀਡੀਓ ਕਾਲਾਂ ਦੇ ਨਾਲ, ਇੱਕ ਦਿਨ ਵਿੱਚ ਸਭ ਤੋਂ ਵੱਧ ਕਾਲਾਂ ਕਰਨ ਦਾ ਰਿਕਾਰਡ ਬਣਾ ਦਿੱਤਾ ਸੀ। ਵਰਤਮਾਨ ਸਥਿਤੀ ਵਿੱਚ ਕਈ ਲੋਕ ਹਾਲੇ ਵੀ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹਨ, ਅਤੇ ਕੰਮ ਕਰਨ ਦੇ ਨਵੇਂ ਤਰੀਕਿਆਂ ਨੂੰ ਅਪਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਲੱਗੇ ਹੋਏ ਹਨ। ਅਸੀਂ ਚਾਹੁੰਦੇ ਹਾਂ ਕਿ WhatsApp ਰਾਹੀਂ ਕੀਤੀ ਗੱਲਬਾਤ, ਉਹਨਾਂ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਨਜ਼ਦੀਕੀ ਨਾਲ ਜੁੜੇ ਰਹਿਣ ਦਾ ਅਹਿਸਾਸ ਕਰਵਾਏ ਭਾਵੇਂ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਰਹਿੰਦੇ ਹੋਣ ਜਾਂ ਕਿਸੇ ਵੀ ਤਕਨਾਲੋਜੀ ਦਾ ਇਸਤੇਮਾਲ ਕਰਦੇ ਹੋਣ।

ਵੱਡੀ ਸਕ੍ਰੀਨ ਉੱਤੇ ਗੱਲਬਾਤ ਕਰਨ ਦਾ ਇੱਕ ਅਲੱਗ ਹੀ ਮਜ਼ਾ ਆਉਂਦਾ ਹੈ, ਇਸ ਨਾਲ ਆਪਣੇ ਸਹਿਕਰਮੀਆਂ ਨਾਲ ਕੰਮ ਕਰਨਾ ਵੀ ਸੌਖਾ ਹੋ ਜਾਂਦਾ ਹੈ ਅਤੇ ਹੱਥ ਵਿੱਚ ਫ਼ੋਨ ਫੜ੍ਹ ਕੇ ਰੱਖੇ ਬਿਨਾਂ, ਆਪਣੇ ਪਰਿਵਾਰ ਨੂੰ ਇੱਕ ਵੱਡੀ ਸਕ੍ਰੀਨ ਉੱਤੇ ਬਿਲਕੁਲ ਸਾਫ਼ ਦੇਖਣ ਦੀ ਅਨੁਭਵ ਰੂਹ ਖੁਸ਼ ਕਰ ਦਿੰਦਾ ਹੈ। ਡੈਸਕਟਾਪ ਕਾਲਿੰਗ ਨੂੰ ਹੋਰ ਉਪਯੋਗੀ ਬਣਾਉਣ ਲਈ, ਅਸੀਂ ਪੱਕਾ ਕੀਤਾ ਹੈ ਕਿ ਇਹ ਪੋਰਟ੍ਰੇਟ ਅਤੇ ਲੈਂਡਸਕੇਪ ਦੋਹਾਂ ਸਥਿਤੀਆਂ ਵਿੱਚ ਚੰਗੀ ਤਰ੍ਹਾਂ ਕੰਮ ਕਰੇ ਅਤੇ ਆਪਣੇ ਕੰਪਿਊਟਰ ਦੀ ਸਕ੍ਰੀਨ ਉੱਤੇ ਤੁਸੀਂ ਆਪਣੀ ਇੱਛਾ ਅਨੁਸਾਰ ਵਿੰਡੋ ਦਾ ਆਕਾਰ ਘਟਾ-ਵਧਾ ਸਕੋ। ਇਸਦੇ ਨਾਲ ਹੀ ਅਸੀਂ ਇਸਨੂੰ ਹਮੇਸ਼ਾ ਸਭ ਤੋਂ ਮੂਹਰੇ ਦਿਖਾਈ ਦੇਣ ਲਈ ਸੈੱਟ ਕੀਤਾ ਹੈ ਤਾਂ ਜੋ ਤੁਹਾਡੀ ਵੀਡੀਓ ਚੈਟ, ਬ੍ਰਾਉਜ਼ਰ ਦੀ ਕਿਸੇ ਹੋਰ ਟੈਬ ਜਾਂ ਵਿੰਡੋ ਪਿੱਛੇ ਲੁਕੀ ਨਾ ਰਹਿ ਜਾਵੇ।

WhatsApp ਉੱਤੇ ਕੀਤੀਆਂ ਜਾਣ ਵਾਲੀਆਂ ਵੌਇਸ ਅਤੇ ਵੀਡੀਓ ਕਾਲਾਂ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਟਿਡ ਹੁੰਦੀਆਂ ਹਨ। ਇਸ ਲਈ ਭਾਵੇਂ ਤੁਸੀਂ ਆਪਣੇ ਫ਼ੋਨ ਤੋਂ ਕਾਲ ਕਰੋ ਜਾਂ ਆਪਣੇ ਕੰਪਿਊਟਰ ਤੋਂ, WhatsApp ਨਾ ਹੀ ਇਹਨਾਂ ਨੂੰ ਸੁਣ ਸਕਦਾ ਹੈ ਅਤੇ ਨਾ ਹੀ ਦੇਖ ਸਕਦਾ ਹੈ। ਇਸ ਵੇਲੇ ਅਸੀਂ WhatsApp ਡੈਸਕਟਾਪ ਐਪ ਵਿੱਚ ਸਿਰਫ਼ ਦੋ ਵਰਤੋਂਕਾਰਾਂ ਵਿਚਕਾਰ ਕਾਲ ਕਰਨ ਦਾ ਫੀਚਰ ਸ਼ੁਰੂ ਕਰ ਰਹੇ ਹਾਂ ਤਾਂ ਜੋ ਅਸੀਂ ਤੁਹਾਨੂੰ ਇੱਕ ਭਰੋਸੇਮੰਦ ਅਤੇ ਬਿਹਤਰੀਨ ਅਨੁਭਵ ਉਪਲਬਧ ਕਰਾ ਸਕੀਏ। ਭਵਿੱਖ ਵਿੱਚ ਅਸੀਂ ਇਸ ਫੀਚਰ ਦੇ ਵਿੱਚ 'ਗਰੁੱਪ ਵੌਇਸ ਅਤੇ ਵੀਡੀਓ ਕਾਲਾਂ' ਨੂੰ ਵੀ ਸ਼ਾਮਲ ਕਰਨ ਜਾ ਰਹੇ ਹਾਂ।

ਸਾਨੂੰ ਉਮੀਦ ਹੈ ਕਿ ਲੋਕਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਨਿੱਜੀ ਅਤੇ ਸੁਰੱਖਿਅਤ ਡੈਸਕਟਾਪ ਕਾਲਿੰਗ ਕਰ ਕੇ ਬਹੁਤ ਚੰਗਾ ਲੱਗੇਗਾ। Windows PC ਅਤੇ Mac 'ਤੇ ਡੈਸਕਟਾਪ ਐਪ ਕਿਵੇਂ ਡਾਊਨਲੋਡ ਕਰਨੀ ਹੈ, ਇਸ ਬਾਰੇ ਹੋਰ ਜਾਣਕਾਰੀ ਤੁਸੀਂ ਇੱਥੇ ਪੜ੍ਹ ਸਕਦੇ ਹੋ।

4 ਮਾਰਚ 2021

ਡਾਉਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਉਨਲੋਡ ਕਰੋ

ਅਸੀਂ ਕੀ ਕਰਦੇ ਹਾਂ

  • ਫ਼ੀਚਰ
  • ਬਲੌਗ
  • ਸੁਰੱਖਿਆ
  • ਕਾਰੋਬਾਰ ਲਈ

ਅਸੀਂ ਕੌਣ ਹਾਂ

  • ਸਾਡੇ ਬਾਰੇ
  • ਕੈਰੀਅਰ
  • ਬ੍ਰਾਂਡ ਸੈਂਟਰ
  • ਗੋਪਨੀਯਤਾ

WhatsApp ਦੀ ਵਰਤੋ

  • ਮੋਬਾਈਲ
  • ਡੈਸਕਟਾਪ
  • ਟੈਬਲੇਟ
  • WhatsApp Web

ਕੀ ਮਦਦ ਚਾਹੀਦੀ ਹੈ?

  • ਸਾਡੇ ਨਾਲ ਸੰਪਰਕ ਕਰੋ
  • ਮਦਦ ਕੇਂਦਰ
  • ਐਪਸ
  • ਸੁਰੱਖਿਆ ਸਲਾਹ
ਡਾਉਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ
  • ਪੰਜਾਬੀ
  • मराठी
  • हिन्दी
  • বাংলা
  • ગુજરાતી
  • தமிழ்
  • తెలుగు
  • ಕನ್ನಡ
  • മലയാളം
  • اردو
  • العربية
  • فارسی
  • Afrikaans
  • azərbaycan
  • Bahasa Indonesia
  • català
  • čeština
  • dansk
  • Deutsch
  • eesti
  • English
  • español
  • Filipino
  • français
  • Gaeilge
  • hrvatski
  • italiano
  • Kiswahili
  • latviešu
  • lietuvių
  • magyar
  • Melayu
  • Nederlands
  • norsk bokmål
  • o‘zbek
  • polski
  • Português (Brasil)
  • Português (Portugal)
  • română
  • shqip
  • slovenčina
  • slovenščina
  • suomi
  • svenska
  • Tiếng Việt
  • Türkçe
  • Ελληνικά
  • български
  • қазақ тілі
  • македонски
  • русский
  • српски
  • українська
  • עברית
  • ไทย
  • 한국어
  • 日本語
  • 简体中文
  • 繁體中文(台灣)
  • 繁體中文(香港)