ਡਾਉਨਲੋਡ ਕਰੋ
ਫ਼ੀਚਰ
ਕਾਲਿੰਗਮੈਸੇਜਿੰਗਗਰੁੱਪਚੈਨਲMeta AIਸਟੇਟਸਸੁਰੱਖਿਆ
ਪਰਦੇਦਾਰੀਬਲੌਗਐਪਾਂਮਦਦ ਕੇਂਦਰਕਾਰੋਬਾਰ ਲਈ
ਲੌਗ ਇਨ ਕਰੋ
ਡਾਉਨਲੋਡ ਕਰੋ
ਬਲੌਗ 'ਤੇ ਵਾਪਸ ਜਾਓ
WhatsApp ਬਲੌਗ

ਅਸੀਂ ਆਪਣੇ ਵਰਤੋਂਕਾਰਾਂ ਨੂੰ ਸਾਡੀ ਨਵੀਂ ਅੱਪਡੇਟ ਸਵੀਕਾਰ ਕਰਨ ਲਈ ਥੋੜ੍ਹਾ ਹੋਰ ਸਮਾਂ ਦੇ ਰਹੇ ਹਾਂ

ਸਾਨੂੰ ਕਈ ਲੋਕਾਂ ਕੋਲੋਂ ਫੀਡਬੈਕ ਮਿਲਿਆ ਹੈ ਕਿ ਸਾਡੀ ਨਵੀਂ ਅੱਪਡੇਟ ਪੂਰੀ ਤਰ੍ਹਾਂ ਸਪਸ਼ਟ ਅਤੇ ਸਮਝਣ ਵਿੱਚ ਆਸਾਨ ਨਹੀਂ ਹੈ। ਇਸ ਬਾਰੇ ਬਹੁਤ ਸਾਰੀ ਗਲਤ ਜਾਣਕਾਰੀ ਵੀ ਫੈਲ ਰਹੀ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੀ ਅੱਪਡੇਟ ਨੂੰ ਚੰਗੀ ਤਰ੍ਹਾਂ ਸਮਝੋ ਅਤੇ ਨਾਲ ਹੀ ਸਾਡੇ ਅਸੂਲਾਂ ਅਤੇ ਤੱਥਾਂ ਬਾਰੇ ਵੀ ਜਾਣੋ।

WhatsApp ਇਸ ਉਦੇਸ਼ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਸੀ ਕਿ ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਦੇ ਨਾਲ ਜੋ ਕੁਝ ਵੀ ਸਾਂਝਾ ਕਰੋ ਉਹ ਤੁਹਾਡੇ ਵਿੱਚ ਹੀ ਰਹੇ। ਇਸ ਲਈ ਅਸੀਂ ਤੁਹਾਡੀ ਨਿੱਜੀ ਗੱਲਬਾਤ ਨੂੰ ਹਮੇਸ਼ਾ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਦੇ ਨਾਲ ਸੁਰੱਖਿਅਤ ਰੱਖਦੇ ਹਾਂ, ਤਾਂ ਜੋ WhatsApp ਅਤੇ Facebook ਦੋਵੇਂ ਹੀ ਤੁਹਾਡੇ ਨਿੱਜੀ ਸੁਨੇਹਿਆਂ ਨੂੰ ਦੇਖ ਨਾ ਸਕਣ। ਤੁਸੀਂ ਕਿਸ ਨੂੰ ਸੁਨੇਹੇ ਭੇਜਦੇ ਹੋ ਜਾਂ ਕਾਲਾਂ ਕਰਦੇ ਹੋ, ਅਸੀਂ ਇਸਦਾ ਰਿਕਾਰਡ ਵੀ ਨਹੀਂ ਰੱਖਦੇ ਹਾਂ। ਅਸੀਂ ਤੁਹਾਡੇ ਵੱਲੋਂ ਸਾਂਝੀ ਕੀਤੀ ਗਈ ਲੋਕੇਸ਼ਨ (ਟਿਕਾਣੇ) ਨੂੰ ਵੀ ਨਹੀਂ ਦੇਖ ਸਕਦੇ ਹਾਂ ਅਤੇ ਨਾ ਹੀ ਤੁਹਾਡੀ ਸੰਪਰਕ ਸੂਚੀ ਨੂੰ Facebook ਨਾਲ ਸਾਂਝਾ ਕਰਦੇ ਹਾਂ।

ਇਨ੍ਹਾਂ ਅੱਪਡੇਟਾਂ ਨਾਲ, ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਬਦਲ ਰਿਹਾ ਹੈ. ਇਸਦੀ ਬਜਾਏ, ਇਸ ਅੱਪਡੇਟ ਵਿੱਚ ਦੱਸਿਆ ਗਿਆ ਹੈ ਕਿ WhatsApp ਉੱਤੇ ਕਿਸੇ ਕਾਰੋਬਾਰ ਨੂੰ ਸੁਨੇਹਾ ਭੇਜਣ ਲਈ ਲੋਕਾਂ ਨੂੰ ਕਿਹੜੇਨਵੇਂ ਵਿਕਲਪ ਉਪਲਬਧ ਕਰਵਾਏ ਜਾਣਗੇ ਅਤੇ ਇਸ ਵਿੱਚ ਇਹ ਵੀ ਸਪਸ਼ਟ ਰੂਪ ਵਿੱਚ ਦੱਸਿਆ ਗਿਆ ਹੈ ਕਿ ਅਸੀਂ ਡਾਟਾ ਕਿਵੇਂ ਇਕੱਤਰ ਕਰਦੇ ਅਤੇ ਵਰਤਦੇ ਹਾਂ। ਭਾਵੇਂ ਫਿਲਹਾਲ ਸਾਡਾ ਹਰ ਵਰਤੋਂਕਾਰ WhatsApp ਉੱਤੇ ਕਿਸੇ ਕਾਰੋਬਾਰ ਕੋਲੋਂ ਖਰੀਦਦਾਰੀ ਨਹੀਂ ਕਰਦਾ ਹੈ, ਪਰ ਸਾਨੂੰ ਪੂਰੀ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੱਧ ਤੋਂ ਵੱਧ ਲੋਕ ਅਜਿਹਾ ਕਰਨਗੇ। ਇਸ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਇਨ੍ਹਾਂ ਸੇਵਾਵਾਂ ਬਾਰੇ ਪਹਿਲਾਂ ਤੋਂ ਪਤਾ ਹੋਵੇ। ਇਸ ਅੱਪਡੇਟ ਦਾ ਮਤਲਬ ਇਹ ਬਿਲਕੁੱਲ ਨਹੀਂ ਹੈ ਕਿ ਇਸ ਤੋਂ ਬਾਅਦ ਅਸੀਂ Facebook ਨਾਲ ਡਾਟਾ ਸਾਂਝਾ ਕਰ ਸਕਾਂਗੇ।

ਅਸੀਂ ਇਸ ਗੱਲ ਦਾ ਪੂਰਾ ਧਿਆਨ ਰੱਖਣਾ ਚਾਹੁੰਦੇ ਹਾਂ ਕਿ ਤੁਹਾਨੂੰ ਇਹਨਾਂ ਸ਼ਰਤਾਂ ਨੂੰ ਪੜ੍ਹਨ, ਸਮਝਣ ਅਤੇ ਸਵੀਕਾਰ ਕਰਨ ਲਈ ਪੂਰਾ ਸਮਾਂ ਮਿਲੇ, ਇਸ ਲਈ ਅਸੀਂ ਇਹ ਮਿਤੀ ਅੱਗੇ ਵਧਾ ਦਿੱਤੀ ਹੈ। ਇਸਦਾ ਮਤਲਬ ਇਹ ਹੈ ਕਿ ਹੁਣ 8 ਫਰਵਰੀ ਨੂੰ ਕਿਸੇ ਵੀ ਖਾਤੇ ਨੂੰ ਹਟਾਇਆ ਜਾਂ ਬੰਦ ਨਹੀਂ ਕੀਤਾ ਜਾਵੇਗਾ। WhatsApp ਦੀ ਪਰਦੇਦਾਰੀ ਅਤੇ ਸੁਰੱਖਿਆ ਨੂੰ ਲੈ ਕੇ ਜਿਹੜੀ ਗਲਤ ਜਾਣਕਾਰੀ ਫੈਲ ਰਹੀ ਹੈ, ਉਸਨੂੰ ਦੂਰ ਕਰਨ ਲਈ ਵੀ ਅਸੀਂ ਹੋਰ ਕਈ ਕਦਮ ਚੁੱਕਣ ਜਾ ਰਹੇ ਹਾਂ। ਨਵੇਂ ਕਾਰੋਬਾਰੀ ਵਿਕਲਪ 15 ਮਈ ਤੋਂ ਉਪਲਬਧ ਹੋਣਗੇ ਅਤੇ ਇਸ ਤੋਂ ਪਹਿਲਾਂ ਅਸੀਂ ਲੋਕਾਂ ਨੂੰ ਨੀਤੀ ਦੀ ਸਮੀਖਿਆ ਕਰਨ ਲਈ ਵਾਧੂ ਸਮਾਂ ਵੀ ਦਿਆਂਗੇ।

WhatsApp ਨੇ ਪੂਰੀ ਦੁਨੀਆ ਵਿੱਚ ਲੋਕਾਂ ਨੂੰ ਸਿਰੇ-ਤੋਂ-ਸਿਰੇ ਤੱਕ ਇੰਕ੍ਰਿਪਸ਼ਨ ਦੀ ਸਹੂਲਤ ਉਪਲਬਧ ਕਰਵਾਉਣ ਵਿੱਚ ਮਦਦ ਕੀਤੀ ਹੈ ਅਤੇ ਅਸੀਂ ਇਸ ਸੁਰੱਖਿਆ ਤਕਨੀਕ ਨੂੰ ਹੁਣ ਵੀ ਅਤੇ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਕਾਇਮ ਰੱਖਾਂਗੇ। ਇਸ ਅੱਪਡੇਟ ਦੇ ਸਬੰਧ ਵਿੱਚ ਸਾਡੇ ਨਾਲ ਸੰਪਰਕ ਕਰਨ ਲਈ, ਅਫ਼ਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਅਤੇ ਤੱਥ ਸਾਂਝੇ ਕਰਨ ਵਿੱਚ ਸਾਡੀ ਮਦਦ ਕਰਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਅਸੀਂ WhatsApp ਨੂੰ ਨਿੱਜੀ ਗੱਲਬਾਤ ਕਰਨ ਦਾ ਸਭ ਤੋਂ ਵਧੀਆ ਸਾਧਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰਦੇ ਰਹਾਂਗੇ।

15 ਜਨਵਰੀ, 2021

ਡਾਉਨਲੋਡ ਕਰੋ
WhatsApp ਦਾ ਮੁੱਖ ਲੋਗੋ
WhatsApp ਦਾ ਮੁੱਖ ਲੋਗੋ
ਡਾਉਨਲੋਡ ਕਰੋ

ਅਸੀਂ ਕੀ ਕਰਦੇ ਹਾਂ

  • ਫ਼ੀਚਰ
  • ਬਲੌਗ
  • ਸੁਰੱਖਿਆ
  • ਕਾਰੋਬਾਰ ਲਈ

ਅਸੀਂ ਕੌਣ ਹਾਂ

  • ਸਾਡੇ ਬਾਰੇ
  • ਕੈਰੀਅਰ
  • ਬ੍ਰਾਂਡ ਸੈਂਟਰ
  • ਗੋਪਨੀਯਤਾ

WhatsApp ਦੀ ਵਰਤੋ

  • ਮੋਬਾਈਲ
  • ਡੈਸਕਟਾਪ
  • ਟੈਬਲੇਟ
  • WhatsApp Web

ਕੀ ਮਦਦ ਚਾਹੀਦੀ ਹੈ?

  • ਸਾਡੇ ਨਾਲ ਸੰਪਰਕ ਕਰੋ
  • ਮਦਦ ਕੇਂਦਰ
  • ਐਪਸ
  • ਸੁਰੱਖਿਆ ਸਲਾਹ
ਡਾਉਨਲੋਡ ਕਰੋ

2026 © WhatsApp LLC

ਸ਼ਰਤਾਂ ਅਤੇ ਪਰਦੇਦਾਰੀ ਨੀਤੀਸਾਈਟਮੈਪ
  • ਪੰਜਾਬੀ
  • मराठी
  • हिन्दी
  • বাংলা
  • ગુજરાતી
  • தமிழ்
  • తెలుగు
  • ಕನ್ನಡ
  • മലയാളം
  • اردو
  • العربية
  • فارسی
  • Afrikaans
  • azərbaycan
  • Bahasa Indonesia
  • català
  • čeština
  • dansk
  • Deutsch
  • eesti
  • English
  • español
  • Filipino
  • français
  • Gaeilge
  • hrvatski
  • italiano
  • Kiswahili
  • latviešu
  • lietuvių
  • magyar
  • Melayu
  • Nederlands
  • norsk bokmål
  • o‘zbek
  • polski
  • Português (Brasil)
  • Português (Portugal)
  • română
  • shqip
  • slovenčina
  • slovenščina
  • suomi
  • svenska
  • Tiếng Việt
  • Türkçe
  • Ελληνικά
  • български
  • қазақ тілі
  • македонски
  • русский
  • српски
  • українська
  • עברית
  • ไทย
  • 한국어
  • 日本語
  • 简体中文
  • 繁體中文(台灣)
  • 繁體中文(香港)